ਹੀਰ ਵਾਰਿਸ ਸ਼ਾਹ

ਹੱਥ ਬੰਨ੍ਹ ਨੀਵੀਂ ਧੋਣ ਘਾਹ ਮੋਨਹਾ

ਹੱਥ ਬੰਨ੍ਹ ਨੀਵੀਂ ਧੋਣ ਘਾਹ ਮੋਨਹਾ
ਵਿਚ ਕੱਢ ਦਿੰਦੀਆਂ ਮਿੰਨਤਾਂ ਖਾ ਲਿਆਵੋ

ਤੇਰੇ ਚਲੀਆਂ ਹੁੰਦੀ ਹੈ ਹੀਰ ਚੰਗੀ
ਧਰੋਈ ਰੱਬ ਦੀ ਮੁੰਦਰਾਂ ਵਾਲੀਆ ਵੋ

ਅੱਠ ਪਹਿਰ ਹੋਏ ਭੁੱਖੇ ਕੂੜ ਮੈ ਨੂੰ
ਲੜਾ ਗਏ ਹਾਂ ਫ਼ਾਕੜ ਅ ਜਾਲਿਆ ਵੋ

ਜੱਟੀ ਜ਼ਹਿਰ ਵਾਲੇ ਕਿਸੇ ਨਾਗ ਡੁੰਗੀ
ਅਸਾਂ ਮੁਲਕ ਤੇ ਮਾਂਦਰੀ ਭਾਲਿਆ ਵੋ

ਜੋਗੀ ਵਾਸਤੇ ਰੱਬ ਦੇ ਤਾਰ ਸਾਨੂੰ
ਬੇੜਾ ਲਾ ਬਣੇ ਅੱਲ੍ਹਾ ਵਾਲੀਆ ਵੋ

ਲਿਖੀ ਵਿਚ ਰਜ਼ਾ ਦੇ ਮਰੇ ਜੱਟੀ
ਜਿਸ ਨੇ ਸੱਪ ਦਾ ਦੁੱਖ ਹੈ ਜਾਲਿਆ ਵੋ

ਤੇਰੀ ਜੱਟੀ ਦਾ ਕੀ ਇਲਾਜ ਕਰਨਾ
ਅਸਾਂ ਅਪਣਾ ਕੂੜ ਮਾ ਗਾਲ਼ਿਆ ਵੋ

ਵਾਰਿਸ ਸ਼ਾਹ ਰਜ਼ਾ, ਤਕਦੀਰ, ਵੇਲ਼ਾ,
ਪੈਰਾਂ , ਔਲੀਆਵਾਂ ਨਾਹੀਂ ਟਾਲਿਆ ਵੋ