ਹੀਰ ਵਾਰਿਸ ਸ਼ਾਹ

ਚੁੱਪ ਹੋ ਜੋਗੀ ਸਹਿਜ ਨਾਲ਼ ਬੋਲੇ

ਚੁੱਪ ਹੋ ਜੋਗੀ ਸਹਿਜ ਨਾਲ਼ ਬੋਲੇ
ਜੱਟਾ ਕਾਸ ਨੂੰ ਪਕੜ ਯੂ ਕਾਹੀਆਂ ਨੂੰ

ਅਸੀਂ ਛੱਡ ਜਹਾਨ ਫ਼ਕੀਰ ਹੋਏ
ਛੱਡ ਦੌਲਤਾਂ ਮਾਲ ਬਾਦਸ਼ਾਹੀਆਂ ਨੂੰ

ਯਾਦ ਰੱਬ ਦੀ ਛੱਡ ਕੇ ਗੁਰਾਂ ਝੇੜੇ
ਢੂੰਢਾਂ ਓਡ ਦੀਆਂ ਛੱਡ ਕੇ ਫਾਹੀਆਂ ਨੂੰ

ਤੇਰੇ ਨਾਲ਼ ਨਾ ਚੱਲੀਆਂ ਨਫ਼ਾ ਕੋਈ
ਮੇਰਾ ਅਮਲ ਨਾ ਫਿਰਿਓ ਵਾਹੀਆਂ ਨੂੰ

ਰੰਨਾਂ ਪਾਸ ਫ਼ਕੀਰ ਨੂੰ ਐਬ ਜਾਣਾ
ਜਿਹਾ ਨੱਸਣਾ ਰਣੋਂ ਸਿਪਾਹੀਆਂ ਨੂੰ

ਵਾਰਿਸ ਕੱਢ ਕੁਰਆਨ ਤੇ ਬਹੇਂ ਮੰਬਰ
ਕਿਹਾ ਅਡਿਓ ਮੁੱਕਰ ਦੀਆਂ ਫਾਹੀਆਂ ਨੂੰ