ਹੀਰ ਵਾਰਿਸ ਸ਼ਾਹ

ਉਜੂ ਆਖਿਆ ਲਹੂ ਅਨ੍ਹੇਰ ਯਾਰੋ

ਉਜੂ ਆਖਿਆ ਲਹੂ ਅਨ੍ਹੇਰ ਯਾਰੋ
ਵੇਖੋ ਗ਼ਜ਼ਬ ਫ਼ਕੀਰ ਨੇ ਚਾਇਆ ਜੇ

ਮੇਰਾ ਸੋਨੇ ਦਾ ਖੀਵੜ ਅ ਮਾਰ ਜਨਦੋਂ
ਕੰਮ ਕਾਰ ਥੀਂ ਚਾ ਗਵਾਇਆ ਜੇ

ਫ਼ਕ਼ਰ ਮਿਹਰ ਕਰਦੇ ਸਭ ਖ਼ਲਕ ਉੱਤੇ
ਇਸ ਕਹਿਰ ਜਹਾਨ ਤੇ ਚਾਇਆ ਜੇ

ਵਾਰਿਸ ਸ਼ਾਹ ਮੀਆਂ ਨਵਾਂ ਸਾਂਗ ਵੇਖੋ
ਦੇਵ ਆਦਮੀ ਹੋਈਕੇ ਆਇਆ ਜੇ