ਹੀਰ ਵਾਰਿਸ ਸ਼ਾਹ

ਛੱਡ ਦੇਸ ਜਹਾਨ ਉਜਾੜ ਮਿਲੀ

ਛੱਡ ਦੇਸ ਜਹਾਨ ਉਜਾੜ ਮਿਲੀ
ਅਜੇ ਜੱਟ ਨਾਹੀਂ ਪਿੱਛਾ ਛੱਡ ਦੇ ਨੇਂ

ਅਸਾਂ ਛੱਡਿਆ ਇਹ ਨਾ ਮੂਲ ਛੱਡਣ
ਕੀੜੇ ਮੁਡ਼ ਕਦੀਮ ਦੇ ਹੱਡ ਦੇ ਨੇਂ

ਲੀਹ ਪਈ ਮੇਰੇ ਅਤੇ ਝਾੜੀਆਂ ਦੇ
ਪਾਸ ਜਾਣ ਨਾਹੀਂ ਪੰਜ ਗੱਡਦੇ ਨੇਂ

ਵਾਰਿਸ ਸ਼ਾਹ ਜਹਾਨ ਥੋਂ ਇਕ ਪਏ
ਅੱਜ ਕੱਲ੍ਹ ਫ਼ਕੀਰ ਹਨ ਲੱਦਦੇ ਨੇਂ