ਹੀਰ ਵਾਰਿਸ ਸ਼ਾਹ

ਚੱਲੀਂ ਜੋ ਗਿਆ ਵਾਸਤਾ ਰੱਬ ਦਾਈ

ਚੱਲੀਂ ਜੋ ਗਿਆ ਵਾਸਤਾ ਰੱਬ ਦਾਈ
ਅਸੀਂ ਮਰਦ ਨੂੰ ਮਰਦ ਲਲਕਾਰਨੇ ਹਾਂ

ਜੋ ਕੁੱਝ ਸਿਰੇ ਸੋ ਨਜ਼ਰੇ ਪੈਰ ਪਕੜ ਇੰ
ਜਾਣ ਮਾਲ ਪਰਵਾਰ ਨੂੰ ਵਾਰਨੇ ਹਾਂ

ਪਏ ਕੱਲ੍ਹ ਦੇ ਕੂੜ ਮੈ ਸਭ ਰੋਂਦੇ
ਇਸੀ ਕਾਗ ਤੇ ਮੋਰ ਉਡਾਰ ਨੇ ਹਾਂ

ਹੱਥ ਬੰਨ੍ਹ ਕੀ ਬੇਨਤੀ ਜੋ ਗਿਆ ਵੋ
ਅਸੀਂ ਆਜ਼ਜ਼ੀ ਨਾਲ਼ ਪੱਕਾ ਰੰਨੇ ਹਾਂ

ਚੋਰ ਸੱਦਿਆ ਮਾਲ ਦੇ ਸਾਂਭਣੇ ਨੂੰ
ਤੇਰੀਆਂ ਕੁਦਰਤਾਂ ਤੋਂ ਅਸੀਂ ਵਾਰ ਨੇ ਹਾਂ

ਵਾਰਿਸ ਸ਼ਾਹ ਵਸਾਹ ਕੀ ਏਸ ਦਮ ਦਾ
ਐਂਵੇਂ ਰਾਐਗਾਂ ਉਮਰ ਕਿਉਂ ਹਾਰਨੇ ਹਾਂ