ਹੀਰ ਵਾਰਿਸ ਸ਼ਾਹ

ਪਕੜ ਲਏ ਝਬੇਲ ਤੇ ਬਣਾ ਮੁਸ਼ਕਾਂ

See this page in :  

ਪਕੜ ਲਏ ਝਬੇਲ ਤੇ ਬਣਾ ਮੁਸ਼ਕਾਂ
ਮਾਰ ਛਮਕਾਂ ਲਹੂ ਲੁਹਾਣ ਕੀਤੇ

ਆਨ ਪੁਲਿੰਗ ਤੇ ਕੌਣ ਸਵਾਲੀਆ ਜੇ
ਮੇਰੇ ਵੀਰ ਦੇ ਤੁਸਾਂ ਸਾਮਾਨ ਕੀਤੇ

ਕੁੜੀਏ ਮਾਰ ਨਾ ਅਸਾਂ ਬੇ ਦੋਸੀਆਂ ਨੂੰ
ਕੋਈ ਅਸਾਂ ਨਾ ਇਹ ਮਹਿਮਾਨ ਕੀਤੇ

ਚਨਚਰ ਹਾ ਰਈਏ ਰੱਬ ਤੋਂ ਡਰੀਂ ਮੋਈਏ
ਅੱਗੇ ਕਿਸੇ ਨਾ ਐਡ ਤੂਫ਼ਾਨ ਕੀਤੇ

ਏਸ ਇਸ਼ਕ ਨੇ ਨਸ਼ੇ ਨੇ ਨਢਈਏ ਨੀ
ਵਾਰਿਸ ਸ਼ਾਹ ਹੋਰੀਂ ਪ੍ਰੇਸ਼ਾਨ ਕੀਤੇ

ਵਾਰਿਸ ਸ਼ਾਹ ਦੀ ਹੋਰ ਕਵਿਤਾ