ਹੀਰ ਵਾਰਿਸ ਸ਼ਾਹ

ਸਹਿਤੀ ਕੁੜੀ ਨੂੰ ਸੱਦ ਕੇ ਸੋਨਪੀਵ ਨੇਂ

ਸਹਿਤੀ ਕੁੜੀ ਨੂੰ ਸੱਦ ਕੇ ਸੋਨਪੀਵ ਨੇਂ
ਮੰਜਾ ਵਿਚ ਇਵਾਨ ਦੇ ਪਾਈਕੇ ਤੇ

ਪਿੰਡੋਂ ਬਾਹਰਾ ਡੂਮਾਂ ਦਾ ਕੋਠੜ ਇਸੀ
ਓਥੇ ਦਿੱਤੀ ਨੇਂ ਥਾਂਵ ਬਨਾਈਕੇ ਤੇ

ਜੋਗੀ ਪੁਲਿੰਗ ਦੇ ਪਾਸ ਬਹਾਇਉ ਨੇਂ
ਆਏ ਬੈਠਾ ਹੈ ਸ਼ਗਨ ਮਨਾਈਕੇ ਤੇ

ਨਾਡੂ ਸ਼ਾਹ ਬਣਿਆ ਮਸਤ ਹੋ ਆਸ਼ਿਕ
ਮਾਸ਼ੂਕ ਨੂੰ ਪਾਸ ਬਹਾਈਕੇ ਤੇ

ਖੜੇ ਆਪ ਜਾ ਘਰੀਂ ਬੇਫ਼ਿਕਰ ਸੁੱਤੇ
ਤਾਮਾ ਬਾਜ਼ ਦੇ ਹੱਥ ਫੜ ਆਈਕੇ ਤੇ

ਸਿਰ ਤੇ ਹੋ ਵੰਨੀ ਆਈਕੇ ਕੂਕਦੀ ਹੈ
ਚੁਟਕੀ ਮਾਰਦੀ ਹੱਥ ਬਨਾਈਕੇ ਤੇ

ਇਸ ਖੇਹ ਸਿਰ ਘੱਤ ਕੇ ਪਿਟਨਾਈਂ
ਜਿਨ੍ਹਾਂ ਵਿਆਹਿਓਂ ਧੜੀ ਗੁੰਦ ਆਈਕੇ ਤੇ

ਵਾਰਿਸ ਸ਼ਾਹ ਹਨ ਤਿਨ੍ਹਾਂ ਨੇ ਵੈਣ ਕਰਨੇ
ਜਿਨ੍ਹਾਂ ਵਿਆਹਿਓਂ ਘੋੜਿਆਂ ਗਾਈਕੇ ਤੇ