ਹੀਰ ਵਾਰਿਸ ਸ਼ਾਹ

ਅੱਧੀ ਰਾਤ ਰਾਂਝੇ ਪੈਰ ਯਾਦ ਕੀਤੇ

ਅੱਧੀ ਰਾਤ ਰਾਂਝੇ ਪੈਰ ਯਾਦ ਕੀਤੇ
ਤਰਾ ਖ਼ਿਜ਼ਰ ਦਾ ਹੱਥ ਲੈ ਬੋਲਿਆਈ

ਸ਼ੁਕਰ ਗੰਜ ਦਾ ਲੈ ਰੁਮਾਲ ਚੁੰਮੇ
ਵਿਚ ਮੁਸ਼ਕ ਤੇ ਇਤਰ ਦੇ ਝੁੱਲਿਆ ਈ

ਖ਼ੰਜਰ ਕੱਢ ਮਖ਼ਦੂਮ ਜਹਾਨੀਏ ਦਾ
ਵਿਚੋਂ ਰੂਹ ਰੰਝੇਟੇ ਦਾ ਡੋਲਿਆ ਈ

ਖੂੰਡੀ ਪੈਰ ਬਹਾਉ ਉੱਦ ਦੇਣ ਵਾਲੀ
ਮੰਦਿਰਾ ਲਾਲ਼ ਸ਼ਹਿਬਾਜ਼ ਦਾ ਟੋਲਿਆ ਈ

ਪੈਰ ਬਹਾਵਾਲਦੀਨ ਜ਼ਕਰੀਏ ਧਮਕ ਦਿੱਤੀ
ਕੰਧ ਢਾਈਕੇ ਰਾਹ ਨੂੰ ਖੋਲਿਆ ਈ

ਜਾਹ ਬੈਠਾ ਹੈਂ ਕਾਸਨੂੰ ਅੱਠ ਜੱਟਾ
ਸ੍ਵਯੰ ਨਾਹੀਂ ਤੇਰਾ ਰਾਹ ਖੋਲਿਆ ਈ

ਵਾਰਿਸ ਸ਼ਾਹ ਪਛੋਤਾ ਸੀਂ ਬੰਦਗੀ ਨੂੰ
ਇਜ਼ਰਾਈਲ ਜਾਂ ਧੋਣ ਚੜ੍ਹ ਬੋਲਿਆ ਈ