ਇੱਕ ਜਾਹਨ ਭੁੰਨੇ ਬਹੁਤ ਨਾਲ਼ ਖ਼ੁਸ਼ੀਆਂ
ਇੱਕ ਜਾਹਨ ਭੁੰਨੇ ਬਹੁਤ ਨਾਲ਼ ਖ਼ੁਸ਼ੀਆਂ
ਭਲਾ ਹੋਇਆ ਫ਼ਕੀਰਾਂ ਦੀ ਆਸ ਹੋਈ
ਇੱਕ ਜਾਨ ਰੋਂਦੇ ਜੂਆ ਖੇੜਿਆਂ ਦੀ
ਅੱਜ ਵੇਖੋ ਤਾਂ ਚੌੜ ਨਖ਼ਾਸ ਹੋਈ
ਇੱਕ ਲੈ ਡੰਡੇ ਨੰਗੇ ਜਾਨ ਭੁੰਨੇ
ਯਾਰੋ ਪਈ ਸੀ ਹੀਰ ਉਦਾਸ ਹੋਈ
ਇੱਕ ਚਿੱਤੜ ਵੱਜਾਉਂਦੇ ਫਿਰਨ ਭੌਂਦੇ
ਜੋ ਮੁਰਾਦ ਫ਼ਕੀਰਾਂ ਦੀ ਰਾਸ ਹੋਈ
ਵਾਰਿਸ ਸ਼ਾਹ ਕੀ ਮਨ ਦੀਆਂ ਢਿੱਲ ਲੱਗੇ
ਜਦੋਂ ਉਸਤਰੇ ਨਾਲ਼ ਪਟਾਸ ਹੋਈ