ਹੀਰ ਵਾਰਿਸ ਸ਼ਾਹ

ਜੋਨੀ ਕਮਲੀ ਰਾਜ ਹੈ ਚੂਚਕੇ ਦਾ

ਜੋਨੀ ਕਮਲੀ ਰਾਜ ਹੈ ਚੂਚਕੇ ਦਾ
ਐਂਵੇਂ ਕਿਸੇ ਦੀ ਕੇਹਾ ਪ੍ਰਵਾਹ ਮੈਨੂੰ

ਮੈਂ ਤਾਂ ਧਰੂ ਕੇ ਪੁਲਿੰਗ ਤੋਂ ਚਾ ਸੱਟਾਂ
ਆਇਆ ਕਿਧਰੋਂ ਇਹ ਬਾਦਸ਼ਾਹ ਮੈਨੂੰ

ਨਾਡੂ ਸ਼ਾਹ ਦਾ ਪੁੱਤ ਕਿ ਸ਼ੇਰ ਹਾਥੀ
ਪਾਸ ਢੱਕੀਆਂ ਲਏਗਾ ਢਾ ਮੈਨੂੰ

ਨਾਹੀਂ ਪੁਲਿੰਗ ਤੇ ਏਸ ਨੂੰ ਟਿਕਣ ਦੇਣਾ
ਲਾ ਰਹੇਗਾ ਲਖ ਜੇ ਵਾਹ ਮੈਨੂੰ

ਇਹ ਬੋਦਲਾ ਪੀਰ ਬਗ਼ਦਾਦ ਗੁੱਗਾ
ਮਿਲੇ ਆਨ ਬੈਠਾ ਵਾਰਿਸ ਸ਼ਾਹ ਮੈਨੂੰ