ਹੀਰ ਵਾਰਿਸ ਸ਼ਾਹ

ਪਹਿਲੀ ਮਿਲੀ ਮੁਰਾਦ ਨੂੰ ਜਾ ਵਾਹਰ

ਪਹਿਲੀ ਮਿਲੀ ਮੁਰਾਦ ਨੂੰ ਜਾ ਵਾਹਰ
ਅੱਗੋਂ ਕਟਕ ਬਲੋਚਾਂ ਨੇ ਚਾੜ੍ਹ ਦਿੱਤੇ

ਪਕੜ ਤਰਕਸ਼ਾਂ ਅਤੇ ਕਮਾਨ ਦੌੜੇ
ਖੜੇ ਨਾਲ਼ ਹਥਿਆਰਾਂ ਦੀ ਬਾੜ ਦਿੱਤੇ

ਮਾਰ ਬਰਛਿਆਂ ਆਨ ਬਲੋਚ ਕੜ ਕੇ
ਤੇਗ਼ਾਂ ਮਾਰ ਕੇ ਵਾਹਰੂ ਝਾੜ ਦਿੱਤੇ

ਮਾਰ ਨਾਵਕਾਂ ਮੋਰਚੇ ਭੰਨ ਦਿੱਤੇ
ਮਾਰ ਝਾੜ ਕੇ ਪਿੰਡ ਵਿਚ ਵਾੜ ਦਿੱਤੇ

ਵਾਰਿਸ ਸ਼ਾਹ ਜਾਨ ਰੱਬ ਨੇ ਮਿਹਰ ਕੁੱਤੀ
ਬਦਲ ਕਹਿਰ ਦੇ ਲੁਤਫ਼ ਨੇ ਪਾੜ ਦਿੱਤੇ