ਹੀਰ ਵਾਰਿਸ ਸ਼ਾਹ

ਓ ਕੁ ਕੀਤਾਏ ਕੂਕ ਰਾਂਝੇ

ਓ ਕੁ ਕੀਤਾਏ ਕੂਕ ਰਾਂਝੇ
ਉੱਚਾ ਕੂਕਦਾ ਚਾਂਗਰਾਂ ਧਿਰ ਉਸਦਾ ਈ

ਬੋਬੋ ਮਾਰ ਕੇ ਲਲਕਰਾਂ ਕਰੇ ਧੁੰਮਾਂ
ਰਾਜੇ ਪੁੱਛਿਆ ਸ਼ੋਰ ਵਿਸਵ ਉਸਦਾ ਈ

ਰਾਂਝੇ ਆਖਿਆ ਰਾਜਿਆ ਚਿਰੀਂ ਜਿਵੇਂ
ਕਰਮ ਰੱਬ ਦਾ ਫ਼ਿਕਰ ਗ਼ਮ ਕਾਸਦਾ ਈ

ਹੁਕਮ ਮਲਿਕ ਦਿੱਤਾ ਤੈਨੂੰ ਰੱਬ ਸੱਚੇ ਤੇਰਾ
ਰਾਜ ਤੇ ਹੁਕਮ ਆਕਾਸਿ ਦਾ ਈ

ਤੇਰੀ ਧਾਂਕ ਪਈ ਏ ਰੂਮ ਸ਼ਾਮ ਅੰਦਰ
ਬਾਦਸ਼ਾਹ ਡਰੇ ਆਸਪਾਸ ਦਾ ਈ

ਤੇਰੇ ਰਾਜ ਵਿਚ ਬੰਨ੍ਹ ਤਕਸੀਰ ਲੁੱਟਿਆ
ਨਾ ਗੁਨਾਹ ਤੇ ਨਾ ਕੋਈ ਵਾਸਤਾ ਈ

ਮੁਖੀ ਫਾਸ ਦੀ ਸ਼ਹਿਦ ਵਿਚ ਹੋ ਨੇੜੇ
ਵਾਰਿਸ ਸ਼ਾਹ ਹੁਣ ਜੱਗ ਵਿਚ ਫਾਸਦਾ ਈ