ਹੀਰ ਵਾਰਿਸ ਸ਼ਾਹ

ਉਠੀਂ ਸੱਤਿਆ ਸੇਜ ਅਸਾਡਰੀ ਤੋਂ

ਉਠੀਂ ਸੱਤਿਆ ਸੇਜ ਅਸਾਡਰੀ ਤੋਂ
ਲੰਮਾ ਸੁਸਰੀ ਵਾਂਗ ਕੀ ਪਿਆ ਹੈਂ ਵੇ

ਰਾਤੀਂ ਕਿਤੇ ਉਨੀਂਦਰਾ ਕੱਟਿਓ ਈ,
ਐਡੀ ਨੀਂਦ ਵਾਲਾ ਲੜਾ ਗਿਆ ਹੈਂ ਵੇ

ਸੁੰਜੀ ਵੇਖ ਨਖ਼ਸਮੜੀ ਸੇਜ ਮੇਰੀ
ਕੋਈ ਆਹਲ਼ਕੀ ਆਨ ਢੈਹ ਪਿਆ ਹੈਂ ਵੇ

ਕੋਈ ਤਾਪ ਕਸਰਤ ਕਿ ਜਿੰਨ ਲੱਗੂ
ਇਕੇ ਡਾਇਣ ਕਿਸੇ ਭੁੱਖ ਲਿਆ ਹੈਂ ਵੇ

ਵਾਰਿਸ ਸ਼ਾਹ ਤੋਂ ਜਿਊਂਦਾ ਘੂਕ ਸੁਤੋਂ
ਇਕੇ ਮੌਤ ਆਈ ਮਰ ਗਿਆ ਹੈਂ ਵੇ