ਹੀਰ ਵਾਰਿਸ ਸ਼ਾਹ

ਰਾਂਝੇ ਹੱਥ ਉਠਾ ਦੁਆ ਮੰਗੀ

ਰਾਂਝੇ ਹੱਥ ਉਠਾ ਦੁਆ ਮੰਗੀ
ਤੇਰਾ ਨਾਮ ਕਹਾਰ ਜੱਬਾਰ ਸਾਈਂ

ਤੂੰ ਤਾਂ ਆਪਣੇ ਨਾਂਵ ਨਿਆਨੋ ਪਿੱਛੇ
ਏਸ ਦੇਸ ਤੇ ਗ਼ੈਬ ਦਾ ਗ਼ਜ਼ਬ ਪਾਈਂ

ਸਾਰਾ ਸ਼ਹਿਰ ਉਜਾੜ ਕੇ ਸਾੜ ਸਾਈਆਂ
ਕਿਵੇਂ ਮੱਝ ਗ਼ਰੀਬ ਦੀ ਦਾਦ ਪਾਈਂ

ਸਾਡੀ ਸ਼ਰਮ ਰਹਿਸੀ ਕਰਾਮਾਤ ਜਾਗੇ
ਬਣੇ ਬੇੜੀਆਂ ਸਾਡੀਆਂ ਚਾ ਲਾਏ