ਹੀਰ ਵਾਰਿਸ ਸ਼ਾਹ

ਲੱਗੀ ਅੱਗ ਚੋਤਰਫ਼ ਜਾਂ ਸ਼ਹਿਰ ਸਾਰੇ

ਲੱਗੀ ਅੱਗ ਚੋਤਰਫ਼ ਜਾਂ ਸ਼ਹਿਰ ਸਾਰੇ
ਕੀਤਾ ਸਾਫ਼ ਸਭ ਝੁੱਗੀਆਂ ਝਾਹੀਆਂ ਨੂੰ

ਸਾਰੇ ਦੇਸ ਵਿਚ ਧੁੰਮ ਤੇ ਸ਼ਿਵ ਰਹਵਿਆ
ਖ਼ਬਰਾਂ ਪਹੁੰਚੀਆਂ ਪਾਂਧਿਆਂ ਰਾਹੀਆਂ ਨੂੰ

ਲੋਕਾਂ ਆਖਿਆ ਫ਼ਕ਼ਰ ਬਦਦੁਆ ਦਿੱਤੀ
ਰਾਜੇ ਭੇਜਿਆ ਤੁਰਤ ਸਿਪਾਹੀਆਂ ਨੂੰ

ਪਕੜ ਖੇੜਿਆਂ ਨੂੰ ਕਰੋ ਆਨ ਹਾਜ਼ਰ
ਨਹੀਂ ਜਾਣ ਦੇ ਜ਼ਬਤ ਬਾਦਸ਼ਾਹੀਆਂ ਨੂੰ

ਜਾਏ ਘੇਰ ਆਂਦੇ ਚਲੋ ਹੋਊ ਹਾਜ਼ਰ
ਖੜੇ ਫੜੇ ਨੇਂ ਦੇਖ ਲੈ ਕਾਹੀਆਂ ਨੂੰ

ਵਾਰਿਸਸੋਮ ਸਲਾਤ ਦੀ ਛੁਰੀ ਕੁੱਪੇ
ਉਨ੍ਹਾਂ ਦੀਨ ਈਮਾਨ ਦੀਆਂ ਫਾਹੀਆਂ ਨੂੰ