ਲੈਕੇ ਚਲਿਆ ਆਪਣੇ ਦੇਸ ਤਾਈਂ
ਲੈਕੇ ਚਲਿਆ ਆਪਣੇ ਦੇਸ ਤਾਈਂ
ਚੱਲ ਨਢੀਏ ਰੱਬ ਵਧਾਈਂ ਨੀ
ਚੋਧਰਾਨੀਏ ਤਖ਼ਤ ਹਜ਼ਾਰੇ ਦੀਏ
ਪੰਜਾਂ ਪੀਰਾਂ ਨੇ ਆਨ ਬਹਾਈਂ ਨੀ
ਕੱਢ ਖੇੜਿਆਂ ਤੂੰ ਰੱਬ ਦਤਈਂ ਤੋਂ
ਅਤੇ ਮੁਲਕ ਪਹਾੜ ਪੁਹੰਚਾਈਂ ਨੀ
ਹੀਰ ਆਖਿਆ ਐਵੇਂ ਜੇ ਜਾ ਵੜ ਸਾਂ
ਰੰਨਾਂ ਆਖਸਨ ਉਧਲੇ ਆਏਂ ਨੀ
ਪੀਏ ਸਾ ਹੂਰੇ ਡੋਬ ਕੇ ਗਾ ਲਿਓ ਨੀ
ਖੂਹ ਕਣ ਨਵਾ ਲਿਆਂ ਆਏਂ ਨੀ
ਲਾਵਾਂ ਫੇਰੀਆਂ ਅਕਦ ਨਿਕਾਹ ਬਾਝੋਂ
ਐਵੇਂ ਬੌਦਲੀ ਹੋਈਕੇ ਆਏਂ ਨੀ
ਘੱਤ ਜਾ ਦੌੜ ਅ ਦੇਵ ਨੇ ਪੁਰੀ ਠੱਗੀ
ਹੋਰ ਆਦਮੇ ਦੇ ਹੱਥ ਆਏਂ ਨੀ
ਵਾਰਿਸ ਸ਼ਾਹ ਪ੍ਰੇਮ ਦੀ ਜੜ ਹੀ ਘੱਤੀ
ਮਸਤਾਨੜ ਏ ਚਾਕ ਰਹਾਈਂ ਨੀ