ਹੀਰ ਵਾਰਿਸ ਸ਼ਾਹ

ਰਾਂਝਾ ਆਖਦਾ ਇਹ ਜਹਾਨ ਸੁਫ਼ਨਾ

ਰਾਂਝਾ ਆਖਦਾ ਇਹ ਜਹਾਨ ਸੁਫ਼ਨਾ
ਮਰ ਜਾਵਣਾ ਹੈ ਮਤਵਾਲੀਏ ਨੀ

ਤੁਸਾਂ ਜਿਹਾਂ ਪਿਆਰਿਆਂ ਇਹ ਲਾਜ਼ਿਮ
ਆਏ ਗਏ ਮੁਸਾਫ਼ਰਾਂ ਪਾ ਲਈਏ ਨੀ

ਏਡਾ ਹੁਸਨ ਦਾ ਨਾ ਗਮਾਂ ਕੀਜੇ
ਇਹ ਲੈ ਪੁਲਿੰਗ ਹਈ ਸਣੇ ਨਹਾਲੀਏ ਨੀ

ਅਸਾਂ ਰੱਬ ਦਾ ਆਸਰਾ ਰੱਖਿਆ ਏ
ਅੱਠ ਜਾਵਣਾ ਹੈ ਨੈਣਾਂ ਵਾਲੀਏ ਨੀ