ਹੀਰ ਵਾਰਿਸ ਸ਼ਾਹ

ਰਾਂਝੇ ਜਾਈ ਕੇ ਘਰੇ ਆਰਾਮ ਕੀਤਾ

ਰਾਂਝੇ ਜਾਈ ਕੇ ਘਰੇ ਆਰਾਮ ਕੀਤਾ
ਗੰਢ ਫੇਰਿਆ ਸੌ ਵਿਚ ਭਾਈਆਂ ਦੇ

ਸਾਰੂ ਕੂੜ ਮਾ ਆਈ ਕੇ ਗਰਦ ਹੋਇਆ
ਬੈਠਾ ਪੰਚ ਹੋ ਵਿਚ ਭਰਜਾਈਆਂ ਦੇ

ਚਲੋ ਭਾਈਵ ਵਿਆਹ ਕੇ ਸਿਆਲ਼ ਲੀਏ ਏ
ਹੀਰ ਲਈ ਹੈ ਨਾਲ਼ ਦਾਈਆਂ ਦੇ

ਜੰਝ ਜੋੜ ਕੇ ਰਾਂਝੇ ਤਿਆਰ ਕੀਤੀ
ਟਮਕ ਚਾਬਧੇ ਮਗਰ ਨਾਈਆਂ ਦੇ

ਵਾਜੇ ਦੱਖਣੀ ਧਰੱਗਾਂ ਦੇ ਨਾਲ਼ ਵੱਜਣ
ਲੱਖ ਰੰਗ ਛੀਨੇ ਸਰਣਾਈਆਂ ਦੇ

ਵਾਰਿਸ ਸ਼ਾਹ ਵਸਾਹ ਕੀ ਜਿਉਣੇ ਦਾ
ਬੰਦਾ ਬੱਕਰਾ ਹੱਥ ਕਸਾਈਆਂ ਦੇ