ਹੀਰ ਵਾਰਿਸ ਸ਼ਾਹ

ਕਈ ਬੋਲ ਗਏ ਸ਼ਾਖ਼ ਉਮਰ ਦੀ

ਕਈ ਬੋਲ ਗਏ ਸ਼ਾਖ਼ ਉਮਰ ਦੀ
ਤੇ ਇਥੇ ਆਹਲਣਾ ਕਿਸੇ ਨਾ ਪਾਇਆ ਈ

ਕਈ ਹੁਕਮ ਤੇ ਜ਼ੁਲਮ ਕਮਾ ਚਲੇ
ਨਾਲ਼ ਕਿਸੇ ਨਾ ਸਾਥ ਲੱਦ ਈਆ ਈ

ਵੱਡੀ ਉਮਰ ਔਜ਼ਾਰ ਔਲਾਦ ਵਾਲਾ
ਜਿਸ ਨਵਾ ਤੂਫ਼ਾਨ ਮੰਗਾਇਆ ਈ

ਇਹ ਰੂਹ ਕਲਬੂਤ ਦਾ ਜ਼ਿਕਰ ਸਾਰਾ
ਨਾਲ਼ ਅਕਲ ਦੇ ਮੇਲਿ ਮਿਲਾਇਆ ਈ

ਅੱਗੇ ਹੀਰ ਨਾ ਕਿਸੇ ਨਾ ਕਹੀ ਐਸੀ
ਸ਼ਿਅਰ ਬਹੁਤ ਮਰਗ਼ੂਬ ਬਣਾਇਆ ਈ

ਵਾਰਿਸ ਸ਼ਾਹ ਮੀਆਂ ਲੋਕਾਂ ਕਮਲਿਆਂ ਨੂੰ
ਕਿੱਸਾ ਜੋੜ ਹੁਸ਼ਿਆਰ ਸੁਣਾਇਆ ਈ