ਹੀਰ ਵਾਰਿਸ ਸ਼ਾਹ

ਖਰਲ ਹਾਂਸ ਦਾ ਮੁਲਕ ਮਸ਼ਹੂਰ ਮਲਿਕਾ

ਖਰਲ ਹਾਂਸ ਦਾ ਮੁਲਕ ਮਸ਼ਹੂਰ ਮਲਿਕਾ
ਤਿਥੇ ਸ਼ਿਅਰ ਕੀਤਾ ਨਾਲ਼ ਰਾਸ ਦੇ ਮੈਂ

ਪਰਖ ਸ਼ਿਅਰ ਦੀ ਆਪ ਕਰ ਲੇਨ ਸ਼ਾਇਰ
ਘੋੜਾ ਫੇਰਿਆ ਵਿਚ ਨਖ਼ਾਸ ਦੇ ਮੈਂ

ਪਿੜ ਹਨ ਗੱਭਰੂ ਦਿਲੀਂ ਵਿਚ ਖ਼ੁਸ਼ੀਂ ਹੋ ਕੇ
ਫੁੱਲ ਬੀਜਿਆ ਵਾਸਤੇ ਬਾਸ ਦੇ ਮੈਂ

ਵਾਰਿਸ ਸ਼ਾਹ ਨਾ ਅਮਲ ਦੀ ਰਾਸ ਮਿੱਥੇ
ਕਰਾਂ ਮਾਨ ਨਮਾਨੜ ਅਕਾਸ ਦੇ ਮੈਂ