ਹੀਰ ਵਾਰਿਸ ਸ਼ਾਹ

ਖ਼ਤਮ ਰੱਬ ਦੇ ਕਰਮ ਦੇ ਨਾਲ਼ ਹੋਈ

ਖ਼ਤਮ ਰੱਬ ਦੇ ਕਰਮ ਦੇ ਨਾਲ਼ ਹੋਈ
ਫ਼ਰਮਾ ਯਸ਼ ਪਿਆ ਰੁੜ ਏ ਯਾਰ ਦੀ ਸੀ

ਐਸਾ ਸ਼ਿਅਰ ਕੀਤਾ ਪਰ ਮਗ਼ਜ਼ ਮੋਜ਼ੋਂ
ਜਿਹਾ ਮੋਤੀਆਂ ਲੜੀ ਸ਼ਹਵਾਰ ਦੀ ਸੀ

ਤੋਲ ਖੋਲ ਕੇ ਜ਼ਿਕਰ ਮਿਆਨ ਕੀਤਾ
ਰੰਗਤ ਰੰਗ ਦੀ ਖ਼ੂਬ ਬਿਹਾਰ ਦੀ ਸੀ

ਤਮਸੀਲ ਦੇ ਨਾਲ਼ ਬੰਨ੍ਹ ਕਿਹਾ
ਜਿਹੀ ਜ਼ੀਨਤ ਲਾਅਲ ਦੇ ਹਾਰ ਦੀ ਸੀ

ਜੋ ਕੁ ਪੜ੍ਹੇ ਸੋ ਬਹੁਤ ਖ਼ੋਰ ਸੰਦ ਹੋਵੇ
ਵਾਹ ਵਾਹ ਸਭ ਖ਼ਲਕ ਪੁਕਾਰਦੀ ਸੀ

ਵਾਰਿਸ ਸ਼ਾਹ ਨੂੰ ਸਿਕ ਦੀਦਾਰ ਦੀ ਹੈ
ਜਿਹੀ ਹੀਰ ਨੂੰ ਭਟਕਣਾ ਯਾਰ ਦੀ ਸੀ