ਹੀਰ ਵਾਰਿਸ ਸ਼ਾਹ

ਮਾਨ ਮੱਤੀਏ ਰੂਪ ਗਮਾਂ ਭਰੀਏ

ਮਾਨ ਮੱਤੀਏ ਰੂਪ ਗਮਾਂ ਭਰੀਏ
ਅਠਕੀਲੀਏ ਰੰਗ ਰਨਗੀਲਈਏ ਨੀ

ਆਸ਼ਿਕ ਭੌਰ ਫ਼ਕੀਰ ਤੇ ਨਾਗ ਕਾਲੇ
ਬਾਝ ਮੰਤਰਾਂ ਮੂਲ ਨਾ ਕੀਲੀਈਏ ਨੀ

ਇਹ ਜੋਬਨਾ ਠੱਗ ਬਾਜ਼ਾਰ ਦਾ ਈ
ਟੂਣੇ ਹਾ ਰਈਏ ਛਿੱਲ ਛਬੀਲਈਏ ਨੀ

ਤੇਰੇ ਪੁਲਿੰਗ ਦਾ ਰੰਗ ਨਾ ਵਿਪ ਘਟੀਆ
ਨਾ ਕਰ ਸ਼ੁਹਦਿਆਂ ਨਾਲ਼ ਬਖ਼ੀਲਈਏ ਨੀ

ਵਾਰਿਸ ਸ਼ਾਹ ਬਿਨ ਕਾਰਦੋਂ ਜ਼ਿਬ੍ਹਾ ਕਰੀਏ
ਬੋਲ ਨਾਲ਼ ਜ਼ਬਾਨ ਰਸੀਲਈਏ ਨੀ