ਹੀਰ ਵਾਰਿਸ ਸ਼ਾਹ

ਮੈਨੂੰ ਬਾਬਲੇ ਦੀ ਸਹੁੰ ਰਾਂਝਿਆ ਵੇ

ਮੈਨੂੰ ਬਾਬਲੇ ਦੀ ਸਹੁੰ ਰਾਂਝਿਆ ਵੇ
ਮਰੇ ਮਾਊਂ ਜੇ ਤੁਧ ਥੀਂ ਮੁੱਖ ਮੌੜਾਂ

ਤੇਰੇ ਬਾਂਝ ਤਆਮ ਹਰਾਮ ਮੈਨੂੰ
ਤੁਧ ਬਾਂਝ ਨਾ ਨੈਣ ਨਾ ਅੰਗ ਜੋੜਾਂ

ਖ਼ੁਆਜਾ ਖ਼ਿਜ਼ਰ ਤੇ ਬੈਠ ਕੇ ਕਿਸਮ ਖਾਦੀ
ਥੀਵਾਂ ਸੁਰ ਜੇ ਪ੍ਰੀਤ ਦੀ ਰੀਤ ਤੋੜਾਂ

ਕੌੜੀ ਹੋਇ ਕੇ ਨੈਣ ਪ੍ਰਾਣ ਜਾਵਣ
ਤੇਰੇ ਬਾਂਝ ਜੇ ਕੌਂਤ ਮੈਂ ਹੋਰ ਲੋੜਾਂ