ਹੀਰ ਵਾਰਿਸ ਸ਼ਾਹ

ਚੇਤਾ ਮਾਮਲੇ ਪੀਣ ਤੇ ਛੱਡ ਜਾਈਂ

ਚੇਤਾ ਮਾਮਲੇ ਪੀਣ ਤੇ ਛੱਡ ਜਾਈਂ
ਇਸ਼ਕ ਜਾਲਨਾ ਖੜ੍ਹਾ ਦੋਹੀਲੜਾ ਈ

ਸੱਚ ਆਖਨਾਈ ਹੁਣੇ ਆਖ ਮੈਨੂੰ
ਇਹੋ ਸੱਚ ਤੇ ਝੂਟਦਾ ਵੇਲੜਾ ਈ

ਤਾਬ ਇਸ਼ਕ ਦੀ ਝੱਲਣੀ ਖਰੀ ਔਖੀ
ਇਸ਼ਕ ਗੁਰੂ ਤੇ ਜੱਗ ਸਭ ਚੀਲੜਾ ਈ

ਇਥੋਂ ਛੱਡ ਈਮਾਨ ਜੇ ਨੱਸ ਜਾਸੇਂ
ਅੰਤ ਰੋਜ਼ ਕੀਆਮਤੇ ਮੀਲੜਾ ਈ