ਹੀਰ ਵਾਰਿਸ ਸ਼ਾਹ

ਤੇਰੇ ਨਾਉਂ ਤੋਂ ਜਾਣ ਕੁਰਬਾਨ ਕੀਤੀ

ਤੇਰੇ ਨਾਉਂ ਤੋਂ ਜਾਣ ਕੁਰਬਾਨ ਕੀਤੀ
ਮਾਲ ਜੀਵ ਤੇਰੇ ਉੱਤੋਂ ਵਾਰਿਆ ਈ

ਪਾਸਾ ਜਾਣ ਕੇ ਸੀਸ ਮੈਂ ਲਾਈ ਬਾਜ਼ੀ
ਤੁਸਾਂ ਜਿੱਤਿਆ ਤੇ ਅਸੀਂ ਹਾਰਿਆ ਈ

ਰਾਂਝਾ ਜੀਵ ਦੇ ਵਿਚ ਤਦਬੀਰ ਕਰਕੇ
ਮਿਹਰ ਚੂਚਕੇ ਪਾਸ ਸੁਧਾਰਿਆ ਈ

ਅੱਗੇ ਪੀਂਚਨੀ ਹੋ ਕੇ ਹੀਰ ਚਲੀ
ਕੋਲ਼ ਰਾਂਝੇ ਨੂੰ ਜਾਇ ਖਲਿਆਰਿਆ ਈ