ਹੀਰ ਵਾਰਿਸ ਸ਼ਾਹ

ਹੀਰ ਜਾਇ ਕੇ ਆਖਦੀ ਬਾਬਲਾ ਵੇ

ਹੀਰ ਜਾਇ ਕੇ ਆਖਦੀ ਬਾਬਲਾ ਵੇ
ਤੇਰੇ ਨਾਉਂ ਤੋਂ ਘੋਲ਼ ਘੁਮਾਈਆਂ ਮੈਂ

ਜਿਸ ਆਪਣੇ ਰਾਜ ਤੇ ਹੁਕਮ ਅੰਦਰ
ਵਿਚ ਸਾਨਦਲੇ ਬਾਰ ਖੱਡ ਈਆਂ ਮੈਂ

ਲਾਸਾਂ ਪੱਟ ਦੀਆਂ ਪਾਅ ਕੇ ਬਾਗ਼ ਕਾਲੇ
ਪੀਂਘਾਂ ਸ਼ੌਕ ਦੇ ਨਾਲ਼ ਪੀਨਘਾਈਆਂ ਮੈਂ

ਮੇਰੀ ਜਾਨ ਬਾਬਲ ਜਿਵੇਂ ਢੋਲ ਰਾਜਾ,
ਮਾਹੀ ਮਹੀਂ ਦਾ ਢੂੰਡ ਲਿਆਈਆਂ ਮੈਂ