ਹੀਰ ਵਾਰਿਸ ਸ਼ਾਹ

ਬਾਪ ਹੱਸ ਕੇ ਪੁੱਛਦਾ ਕੌਣ ਹੁੰਦਾ

ਬਾਪ ਹੱਸ ਕੇ ਪੁੱਛਦਾ ਕੌਣ ਹੁੰਦਾ
ਇਹ ਮੁਨਡੜਾ ਕੱਤ ਸਰਕਾਰ ਦਾ ਹੈ

ਹੱਥ ਲਾਈਆਂ ਪਿੰਡੇ ਤੇ ਦਾਗ਼ ਪਾਉਂਦਾ
ਇਹ ਮਹੀਂ ਦੇ ਨਹੀਂ ਦਰਕਾਰ ਦਾ ਹੈ

ਸੁਘੜ ਚਿੱਤਰ ਤੇ ਅਕਲ ਦਾ ਕੋਟ ਨਡਾ
ਮੱਝੀਂ ਬਹੁਤ ਸੰਭਾਲ਼ ਕੇ ਚਾਰਦਾ ਹੈ

ਮਾਲ ਅਪਣਾ ਜਾਣ ਕੇ ਸਾਂਭ ਲਿਆਵੇ
ਕੋਈ ਕੰਮ ਨਾ ਕਰੇ ਵਗਾਰ ਦਾ ਹੈ

ਹੱਕੇ ਨਾਲ਼ ਪਿਆਰ ਦੇ ਹੂੰਗ ਦੇ ਕੇ
ਸੋਟਾ ਸਿੰਗ ਤੇ ਮੂਲ ਨਾ ਮਾਰਦਾ ਹੈ

ਵਸੇ ਨੂਰ ਅੱਲ੍ਹਾ ਦਾ ਮੁਖੜੇ ਤੇ
ਮਨੂੰ ਰੱਬ ਹੀ ਰੱਬ ਚਿਤਾਰਦਾ ਹੈ