ਹੀਰ ਵਾਰਿਸ ਸ਼ਾਹ

ਕਿਹੜੇ ਚੌਧਰੀ ਦਾ ਪੁੱਤ ਕੌਣ ਜ਼ਾਤੋਂ

ਕਿਹੜੇ ਚੌਧਰੀ ਦਾ ਪੁੱਤ ਕੌਣ ਜ਼ਾਤੋਂ
ਕਿਹਾ ਅਕਲ ਸ਼ਊਰ ਦਾ ਕੋਟ ਹੈ ਨੀ

ਕੀਕੂੰ ਰਿਜ਼ਕ ਤੇ ਆਬ ਉਦਾਸ ਕੀਤਾ
ਇਸ ਨੂੰ ਕਿਹੜੇ ਪੈਰ ਦੀ ਓਟ ਹੈ ਨੀ

ਫ਼ੌਜਦਾਰ ਵਾਂਗੂੰ ਕਰ ਕੋਚ ਧਾਣਾ
ਮਾਰ ਜਿਉਂ ਨਕਾਰੇ ਤੇ ਚੋਟ ਹੈ ਨੀ

ਕਿਨ੍ਹਾਂ ਜੱਟਾਂ ਦਾ ਪੋਤਰਾ ਕੌਣ ਕੋਈ
ਕਿਹੜੀ ਗੱਲ ਦੀ ਏਸ ਨੂੰ ਤਰੋਟ ਹੈ ਨੀ