ਹੀਰ ਵਾਰਿਸ ਸ਼ਾਹ

ਕਹੇ ਡੋਗਰਾਂ ਜੱਟਾਂ ਦੇ ਨਿਆਉਂ ਜਾਣੇ

ਕਹੇ ਡੋਗਰਾਂ ਜੱਟਾਂ ਦੇ ਨਿਆਉਂ ਜਾਣੇ
ਪਰ੍ਹੇ ਵਿਚ ਵਲਾਵੜੇ ਲਾਈਆਂ ਦੇ

ਪਾੜ ਚੀਰ ਕਰ ਜਾਂਦਾ ਕੱਢ ਦੇਸੋਂ
ਲੜਿਆ ਕਾਸ ਤੋਂ ਨਾਲ਼ ਇਹ ਭਾਈਆਂ ਦੇ

ਕਿਸ ਗੱਲ ਤੂੰ ਰੁੱਸ ਕੇ ਉਠ ਆਇਆ
ਕੀਕਰ ਬੋਲਿਆ ਨਾਲ਼ ਭਰਜਾਈਆਂ ਦੇ

ਵਾਰਿਸ ਸ਼ਾਹ ਦੇ ਦਿਲ ਥੀਂ ਸ਼ੌਕ ਆਇਆ
ਵਖਨ ਮੁੱਖ ਸਿਆਲਾਂ ਦੀਆਂ ਜਾਈਆਂ ਦੇ