ਹੀਰ ਵਾਰਿਸ ਸ਼ਾਹ

ਲਾਈ ਹੋਇ ਕੇ ਮੁਆਮਲੇ ਦੱਸ ਦਿੰਦਾ

See this page in :  

ਲਾਈ ਹੋਇ ਕੇ ਮੁਆਮਲੇ ਦੱਸ ਦਿੰਦਾ
ਮੁਨਸਫ਼ ਹੋ ਵੱਡੇ ਫਾਹੇ ਫੀੜੀਆਂ ਦੇ

ਵਰ੍ਹੀ ਘੱਤ ਕੇ ਕਹੀ ਦੇ ਪਾੜ ਲਾਏ
ਸਥੋਂ ਕੱਢ ਦਿੰਦਾ ਖੋਜ ਝੇੜਿਆਂ ਦੇ

ਧਾੜਾ ਧਾੜਵੀ ਤੋਂ ਮੋੜ ਲੀਆਵਨਦਾ ਹੈ
ਠੰਡ ਪਾਉਂਦਾ ਵਿਚ ਬਖੇੜਿਆਂ ਦੇ

ਸਭਾ ਰਹੀ ਰੌਣੀ ਨੂੰ ਸਾਂਭ ਲਿਆਵੇ
ਅੱਖੀਂ ਵਿਚ ਰੱਖੇ ਵਾਂਗ ਹੇੜੀਆਂ ਦੇ

ਸਈਆਂ ਜਵਾਨਾਂ ਦਾ ਭਲਾ ਹੈ ਚਾਕ ਰਾਂਝਾ
ਜਿਥੇ ਨਿੱਤ ਪੌਂਦੇ ਲੱਖ ਬੀੜ੍ਹੀਆਂ ਦੇ

ਵਾਰਿਸ ਸ਼ਾਹ ਦੀ ਹੋਰ ਕਵਿਤਾ