ਹੀਰ ਵਾਰਿਸ ਸ਼ਾਹ

ਤੇਰਾ ਆਖਣਾ ਅਸਾਂ ਮਨਜ਼ੂਰ ਕੀਤਾ

ਤੇਰਾ ਆਖਣਾ ਅਸਾਂ ਮਨਜ਼ੂਰ ਕੀਤਾ
ਮਹੀਂ ਦੇ ਸੰਭਾਲ਼ ਕੇ ਸਾਰੀਆਂ ਨੀ

ਖ਼ਬਰਦਾਰ ਰਹੇ ਮੱਝੀਂ ਵਿਚ ਖੜ੍ਹਾ,
ਬੇਲੇ ਵਿਚ ਮੁਸੀਬਤਾਂ ਭਾਰੀਆਂ ਨੀ

ਰਲ਼ਾ ਕਰੇ ਨਾਹੀਂ ਨਾਲ਼ ਕਹਨਡੀਆਂ ਦੇ
ਏਸ ਕਦੇ ਨਹੀਂ ਮੱਝੀਂ ਚਾਰੀਆਂ ਨੀ

ਮੱਤਾਂ ਖੇਡ ਰੱਜੇ ਖਿੜ ਜਾਣ ਮੱਝੀਂ
ਹੋਵਣ ਪਿੰਡ ਦੇ ਵਿਚ ਖ਼ਵਾਰੀਆਂ ਨੀ