ਹੀਰ ਵਾਰਿਸ ਸ਼ਾਹ

ਪਾਸ ਮਾਊਂ ਦੇ ਨਢੜੀ ਗੱਲ ਕੀਤੀ

ਪਾਸ ਮਾਊਂ ਦੇ ਨਢੜੀ ਗੱਲ ਕੀਤੀ
ਮਾਹੀ ਮਹੀਂ ਦਾ ਆਨ ਕੇ ਛੇੜਿਆ ਮੈਂ

ਨਿੱਤ ਪਿੰਡ ਦੇ ਵਿਚ ਵਿਚਾਰ ਪੁਣਦੀ,
ਇਹ ਝਗੜਾ ਚਾਅ ਨਿਬੇੜਿਆ ਮੈਂ

ਸੁੰਜਾ ਨਿੱਤ ਰਲੇ ਮੰਗੂ ਵਿਚ ਬੇਲੇ
ਮਾਹੀ ਸੁਘੜ ਹੀ ਆਨ ਸਹੇੜਿਆ ਮੈਂ

ਮਾਏ ਕਰਮ ਜਾਗੇ ਸਾਡੇ ਮੰਗਵਾਂ ਦੇ
ਸਾਉ ਅਸਲ ਜਟੀਟੜਾ ਘੇਰਿਆ ਮੈਂ