ਹੀਰ ਵਾਰਿਸ ਸ਼ਾਹ

ਇਕ ਤਖ਼ਤ ਹਜ਼ਾਰਿਓਂ ਗੱਲ ਕੀਜੇ

ਇਕ ਤਖ਼ਤ ਹਜ਼ਾਰਿਓਂ ਗੱਲ ਕੀਜੇ
ਜਿਥੇ ਰਾਂਝਿਆਂ ਰੰਗ ਮਚਾਇਆ ਏ

ਛੈਲ ਘਬਰੂ, ਮਸਤ ਅਰਬੇਲੜੇ ਨੇ
ਸੁੰਦਰ ਇਕ ਥੀਂ ਇਕ ਸਿਵਾਇਆ ਏ

ਵਾਲੇ ਕੋਕਲੇ , ਮੁੰਦਰੇ ਮੱਝ ਲੁੰਙੀ
ਨਵਾਂ ਠਾਠ ਤੇ ਠਾਠ ਚੜ੍ਹਾਇਆ ਏ

ਕੀ ਸਿਫ਼ਤ ਹਜ਼ਾਰੇ ਦੀ ਆਖ ਸਕਾਂ
ਗੋਇਆ ਬਹਿਸ਼ਤ ਜ਼ਮੀਨ ਤੇ ਆਇਆ ਏ