ਹੀਰ ਵਾਰਿਸ ਸ਼ਾਹ

ਬੇਲੇ ਰੱਬ ਦਾ ਨਾਉਂ ਲੈ ਜਾ ਵੜਿਆ

ਬੇਲੇ ਰੱਬ ਦਾ ਨਾਉਂ ਲੈ ਜਾ ਵੜਿਆ
ਹੋਇਆ ਧੁੱਪ ਦੇ ਨਾਲ਼ ਜ਼ਹੀਰ ਮੀਆਂ

ਉਹਦੀ ਨੇਕ ਸਾਇਤ ਰੁਜੂਅ ਆਨ ਹੋਈ,
ਮਿਲੇ ਰਾਹ ਜਾਂਦੇ ਪੰਜ ਪੀਰ ਮੀਆਂ

ਬਚਾ ਖਾ ਚੋਰੀ ਚੋ ਮਜਬੂਰੀ
ਜੀਵ ਵਿਚ ਨਾ ਹੋ ਦਿਲਗੀਰ ਮੀਆਂ

ਕਾਈ ਨਢੜੀ ਸੋਹਣੀ ਕਰੋ ਬਖ਼ਸ਼ਿਸ਼
ਪੂਰੇ ਰੱਬ ਦੇ ਹੋ ਤੁਸੀਂ ਪੈਰ ਮੀਆਂ

ਬਖ਼ਸ਼ੀ ਹੀਰ ਦਰਗਾਹ ਥੀਂ ਤੁਧ ਤਾਈਂ
ਯਾਦ ਕਰੀਂ ਸਾਨੂੰ ਪਵੇ ਭੀੜ ਮੀਆਂ