ਹੀਰ ਵਾਰਿਸ ਸ਼ਾਹ

ਖ਼ੁਆਜਾ ਖ਼ਿਜ਼ਰ ਤੇ ਸ਼ੁਕਰ ਗੰਜ ਬੋਜ਼ ਘੋੜੀ

ਖ਼ੁਆਜਾ ਖ਼ਿਜ਼ਰ ਤੇ ਸ਼ੁਕਰ ਗੰਜ ਬੋਜ਼ ਘੋੜੀ
ਮੁਲਤਾਨ ਦਾ ਜ਼ਕਰੀਆ ਪੈਰ ਨੂਰੀ

ਹੋਰ ਸੱਯਦ ਜਲਾਲ ਬਖ਼ਾਰੀਆ ਸੀ
ਅਤੇ ਲਾਅਲ ਸ਼ਹਿਬਾਜ਼ ਬਹਿਸ਼ਤ ਹੋਰੀ

ਤਰਾ ਖ਼ਿਜ਼ਰ ਰੁਮਾਲ ਸ਼ੁਕਰ ਗੰਜ ਦਿੱਤਾ
ਅਤੇ ਮੰਦਿਰਾ ਲਾਅਲ ਸ਼ਹਿਬਾਜ਼ ਨੂਰੀ

ਖ਼ੰਜਰ ਸੱਯਦ ਜਲਾਲ ਬਖ਼ਾ ਰਈਏ ਨੇ
ਖੂੰਡੀ ਜ਼ਕਰਈਏ ਪੈਰ ਨੇ ਹਿੱਕ ਬੋਰੀ

ਤੈਨੂੰ ਭੀੜ ਪਵੇ ਕਰੀਂ ਯਾਦ ਜੱਟਾ
ਨਾਹੀਂ ਜਾਨਣੀ ਅਸਾਂ ਥੀਂ ਪਲਕ ਦੂਰੀ