ਹੀਰ ਵਾਰਿਸ ਸ਼ਾਹ

ਹੀਰ ਚਾ ਭੱਤਾ ਖੰਡ ਖੀਰ ਮੱਖਣ

ਹੀਰ ਚਾ ਭੱਤਾ ਖੰਡ ਖੀਰ ਮੱਖਣ
ਮਈਂ ਰਾਂਝੇ ਦੇ ਪਾਸ ਲੈ ਧਾ ਵਨਦੀ ਹੈ

ਤੇਰੇ ਵਾਸਤੇ ਜੂਆ ਮੈਂ ਭਾਲ਼ ਥੱਕੀ
ਰੋ ਰੋ ਅਪਣਾ ਹਾਲ ਵਖਾਵਨਦੀ ਹੈ

ਕੈਦੋ ਢੂੰਡਦਾ ਖੋਜ ਨੂੰ ਫਿਰੇ ਭੌਂਦਾ
ਬਾਸ ਚੋਰੀ ਦੀ ਬੇਲਿਓਂ ਆਉਂਦੀ ਹੈ

ਵਾਰਿਸ ਸ਼ਾਹ ਮੀਆਂ ਵੇਖੋ ਟੰਗ ਲਿੰਗੀ
ਸ਼ੈਤਾਨ ਦੀ ਕਲਾ ਜਗਾ ਵਨਦੀ ਹੈ