ਹੀਰ ਵਾਰਿਸ ਸ਼ਾਹ

ਹੀਰ ਗਈ ਜਾਂ ਨਦੀ ਵੱਲ ਲੇਨ ਪਾਣੀ

ਹੀਰ ਗਈ ਜਾਂ ਨਦੀ ਵੱਲ ਲੇਨ ਪਾਣੀ
ਕੈਦੋ ਆਨ ਕੇ ਮੁੱਖ ਵਿਖਾਉਂਦਾ ਹੈ

ਅਸੀਂ ਭੁੱਖ ਨੇ ਬਹੁਤ ਹੈਰਾਨ ਕੀਤੇ
ਆਨ ਸਵਾਲ ਖ਼ੁਦਾ ਪਾਉਂਦਾ ਹੈ

ਰਾਂਝੇ ਰਗ ਭਰ ਕੇ ਚੋਰੀ ਚਾ ਦਿੱਤੀ
ਲੈ ਕੇ ਤੁਰਤ ਹੀ ਪਿੰਡ ਨੂੰ ਧਾਵੰਦਾ ਹੈ

ਰਾਂਝਾ ਹੀਰ ਨੂੰ ਪੁੱਛਦਾ ਕੌਣ ਲੰਗਾ
ਹੀਰੇ ਕੌਣ ਫ਼ਕੀਰ ਕਿਸ ਥਾਉਂ ਦਾ ਹੈ

ਵਾਰਿਸ ਸ਼ਾਹ ਮੀਆਂ ਜਿਵੇਂ ਪੁੱਛ ਕੇ ਤੇ
ਕੋਈ ਉਪਰੋਂ ਲੂਣ ਚਾ ਲਾਉਂਦਾ ਹੈ