ਹੀਰ ਵਾਰਿਸ ਸ਼ਾਹ

ਮਿਲੀ ਰਾਹ ਵਿਚ ਦੌੜ ਕੇ ਆਂਢੀ

ਮਿਲੀ ਰਾਹ ਵਿਚ ਦੌੜ ਕੇ ਆਂਢੀ
ਪਹਿਲੇ ਨਾਲ਼ ਫ਼ਰੇਬ ਦੇ ਚਟਿਆ ਸਵ

ਨੇੜੇ ਆਨ ਕੇ ਸ਼ੀਹਣੀ ਵਾਂਗ ਗੁਝੀ
ਅੱਖੀਂ ਰੋਹ ਦਾ ਨੀਰ ਪਲਟਿਆ ਸਵ

ਸਿਰੋਂ ਲਾਹ ਟੋਪੀ ਗੱਲੋਂ ਤੋੜ ਸਹਲੀ
ਲੱਕੋਂ ਚਾਈਕੇ ਜ਼ਿਮੀਂ ਤੇ ਸੁੱਟਿਆ ਸੂ

ਪਕੜ ਜ਼ਿਮੀਂ ਤੇ ਮਾਰਿਆ ਨਾਲ਼ ਗ਼ੁੱਸੇ
ਧੋਬੀ ਪਟੜੇ ਤੇ ਖੇਸ ਛੁੱਟਿਆ ਸਵ

ਵਾਰਿਸ ਸ਼ਾਹ ਫ਼ਰਿਸ਼ਤਿਆਂ ਅਰਸ਼ ਉਤੋਂ
ਸ਼ੈਤਾਨ ਨੂੰ ਜ਼ਿਮੀਂ ਤੇ ਸੁੱਟਿਆ ਸੂ