ਹੀਰ ਵਾਰਿਸ ਸ਼ਾਹ

ਅੱਧੀ ਡੱਲਾ ਪਈ ਅਦੱਹੀ ਖੋਹ ਲਈ

ਅੱਧੀ ਡੱਲਾ ਪਈ ਅਦੱਹੀ ਖੋਹ ਲਈ
ਚੰਨ ਮੇਲ ਕੇ ਪਰ੍ਹੇ ਵਿਚ ਲਿਆਵਨਦਾਈ

ਕਿਹਾ ਮਨ ਦੇ ਨਹੀਂ ਸੂ ਮੂਲ ਮੇਰਾ
ਚੋਰੀ ਪੱਲਿਓਂ ਖੋਲ ਵਿਖਾਵਨਦਾਈ

ਨਹੀਂ ਚੂਚਕੇ ਨੂੰ ਕੋਈ ਮੱਤ ਦਿੰਦਾ
ਨਢੀ ਮਾਰ ਕੇ ਨਹੀਂ ਸਮਝਾਵਨਦਾਈ

ਚਾਕ ਨਾਲ਼ ਇਕੱਲੜੀ ਜਾਏ ਬੇਲੇ
ਅੱਜ ਕੱਲ੍ਹ ਕੋਈ ਲੇਕ ਲਾਵ ਨਦਾਈ

ਜਿਸ ਵੇਲੜੇ ਮਿਹਰ ਨੇ ਚਾਕ ਰੱਖਿਆ
ਉਸ ਵੇਲੜੇ ਨੂੰ ਪਛੋਤਾਵਨਦਾਈ