ਹੀਰ ਵਾਰਿਸ ਸ਼ਾਹ

ਮੌਜੂ ਚੌਧਰੀ ਪਿੰਡ ਦੀ ਪਾਂਡ ਵਾਲਾ

ਮੌਜੂ ਚੌਧਰੀ ਪਿੰਡ ਦੀ ਪਾਂਡ ਵਾਲਾ
ਚੰਗਾ ਭਾਈਆਂ ਦਾ ਸਰਦਾਰ ਆਹਾ

ਅੱਠ ਪੁੱਤਰ ਦੋ ਬੇਟੀਆਂ ਤਿਸ ਦੀਆਂ ਸਨ
ਵੱਡਾ ਟੱਬਰ ਅਤੇ ਪਰਵਾਰ ਆਹਾ

ਭਲੀ ਭਾਈਆਂ ਵਿਚ ਪ੍ਰਤੀਤ ਉਸ ਦੀ
ਮੰਨਿਆਂ ਚੌਤਰੇ ਤੇ ਸਰਕਾਰ ਆਹਾ

ਵਾਰਿਸ ਸ਼ਾਹ ਇਹ ਕੁਦਰਤਾਂ ਰੱਬ ਦੀਆਂ ਨੇ
ਧੀਦੋ ਨਾਲ਼ ਉਸ ਨੂੰ ਬਹੁਤ ਪਿਆਰ ਆਹਾ