ਹੀਰ ਵਾਰਿਸ ਸ਼ਾਹ

ਕੈਦੋ ਆਖਦਾ ਧੀਵ ਨੂੰ ਵਿਆਹ ਮੁਲਕੀ

ਕੈਦੋ ਆਖਦਾ ਧੀਵ ਨੂੰ ਵਿਆਹ ਮੁਲਕੀ
ਧਰੋਹੀ ਰੱਬ ਦੀ ਮੰਨ ਲੈ ਡਾਇਨੇ ਨੀ

ਇਕੇ ਮਾਰ ਕੇ ਵੱਢ ਕੇ ਕ੍ਰਿਸ ਬੀਰੇ
ਮੂੰਹ ਸਿਰ ਭੰਨ ਚਵਾਂ ਸਾੜ ਸਾਇਨੇ ਨੀ

ਵੇਖ ਧੀਵ ਦੇ ਲਾਡ ਕੀ ਦੰਦ ਕਢੀਂ
ਬਹੁਤ ਝੌਰ ਸੀਂ ਰਨੀਂ ਕਸਾਇਨੇ ਨੀ

ਇਕੇ ਬਣਾ ਕੇ ਭੋਹਰੇ ਚਾ ਘੱਤੋ
ਲੰਬ ਵਾਂਗ ਭੜੋਲੇ ਦੇ ਆਇਨੇ ਨੀ