ਹੀਰ ਵਾਰਿਸ ਸ਼ਾਹ

ਤੇਰੇ ਵੀਰ ਸੁਲਤਾਨ ਨੂੰ ਖ਼ਬਰ ਹੋਵੇ

ਤੇਰੇ ਵੀਰ ਸੁਲਤਾਨ ਨੂੰ ਖ਼ਬਰ ਹੋਵੇ
ਕਰੇ ਫ਼ਿਕਰ ਉਹ ਤੇਰੇ ਮੁਕਾ ਵਿਨੇ ਦਾ

ਚੂਚਕ ਮਿਹਰ ਦੇ ਰਾਜ ਨੂੰ ਲੇਕ ਲਾਈਆ
ਕਿਹਾ ਫ਼ਾਇਦਾ ਮਾਪਿਆਂ ਤਾਵਨੇ ਦਾ

ਨੱਕ ਵੱਢ ਕੇ ਕੋੜਮਾਂ ਗਾਲੀਵਈ ਹੋਇਆ
ਲਾਭ ਇਹ ਮਾਪਿਆਂ ਜਾਵਣੇ ਦਾ

ਰਾਤੀਂ ਚਾਕ ਨੂੰ ਚਾ ਜਵਾਬ ਦੇਸਾਂ
ਨਹੀਂ ਸ਼ੌਕ ਹਨ ਮਹੀਂ ਚਿਰ ਉਨੇ ਦਾ

ਉਰੇ ਆ ਮਠੀਏ ਲਾਹੁਣੀ ਸਭ ਗਹਿਣੇ
ਗੁਣ ਕੌਣ ਹੈ ਗਹਿਣਿਆਂ ਪਾਵਣੇ ਦਾ

ਵਾਰਿਸ ਸ਼ਾਹ ਮੀਆਂ ਏਸ ਛੋਹਰੀ ਦਾ
ਜੀਵ ਹਵੀਆਈ ਲਿੰਗ ਕੱਟਾ ਵਿਨੇ ਦਾ