ਹੀਰ ਵਾਰਿਸ ਸ਼ਾਹ

ਮਾਏ ਰੱਬ ਨੇ ਚਾਕ ਘਰ ਘੱਲਿਆ ਸੀ

ਮਾਏ ਰੱਬ ਨੇ ਚਾਕ ਘਰ ਘੱਲਿਆ ਸੀ
ਤੇਰੇ ਹੋਣ ਨਸੀਬ ਜੇ ਧੁਰੋਂ ਚੰਗੇ

ਇਹੋ ਜਿਹੇ ਜੇ ਆਦਮੀ ਹੱਥ ਆਉਣ
ਸਾਰੂ ਮੁਲਕ ਹੀ ਰੱਬ ਥੀਂ ਦੁਆ ਮੰਗੇ

ਜਿਹੜੇ ਰੱਬ ਕੀਤੇ ਕੰਮ ਹੋ ਰਹੇ
ਸਾਨੂੰ ਮਾਂ ਕਿਉਂ ਗ਼ੈਬ ਦੇ ਦੀਂ ਪੰਗੇ

ਕੁੱਲ ਸਿਆਣਿਆਂ ਮੁਲਕ ਨੂੰ ਮੱਤ ਦਿੱਤੀ
ਤੇਗ਼ ਮਹਿਰੀਆਂ ਇਸ਼ਕ ਨਾ ਕਰੋ ਨੰਗੇ

ਨਹੀਂ ਛੇੜੀਏ ਰੱਬ ਦੀਆਂ ਪੂਰੀਆਂ ਨੂੰ
ਜਿਨ੍ਹਾਂ ਕੱਪੜੇ ਖ਼ਾਕ ਦੇ ਵਿਚ ਰੰਗੇ

ਜਿਨ੍ਹਾਂ ਇਸ਼ਕ ਦੇ ਮਾਮਲੇ ਸਿਰੀਂ ਚਾਏ
ਵਾਰਿਸ ਸ਼ਾਹ ਨਾ ਕਿਸੇ ਥੋਂ ਰਹਿਣ ਸੰਗੇ