ਹੀਰ ਵਾਰਿਸ ਸ਼ਾਹ

ਰਾਤੀਂ ਰਾਂਝੇ ਨੇ ਮਹੀਂ ਜਾਂ ਆਨ ਢਵਿਆਂ

ਰਾਤੀਂ ਰਾਂਝੇ ਨੇ ਮਹੀਂ ਜਾਂ ਆਨ ਢਵਿਆਂ
ਚੂਚਕ ਸਿਆਲ਼ ਮਿੱਥੇ ਵੱਟ ਪਾਇਆ ਈ

ਭਾਈ ਛੱਡ ਮਹੀਂ ਅੱਠ ਜਾ ਘਰ ਨੂੰ
ਤੇਰਾ ਤੌਰ ਬੁਰਾ ਨਜ਼ਰ ਆਇਆ ਈ

ਸਿਆਲੂ ਕਿਹੋ ਭਾਈ ਸਾਡੇ ਕੰਮ ਨਹੀਂ
ਜਾਏ ਓਧਰੇ ਜਿਧਰੋਂ ਆਇਆ ਈ

ਅਸਾਂ ਸਾਨ੍ਹ ਨਾ ਰੱਖਿਆ ਇਹ ਨਡਾ
ਧੀਆਂ ਚਾਰਨਾ ਕਿਸ ਬਿਤਾਇਆ ਈ

ਉਤਕੋ ਆ ਮੌਜ਼ਿਅ ਅਲੱਥੁਮ ਵਾਰਿਸ ਸ਼ਾਹ
ਇਹ ਧੁਰੋਂ ਫ਼ਰਮਾਇਆ ਈ