ਸਾਰੇ ਇੱਕੋ ਰੰਗ ਦੇ ਲੋਕ

ਸਾਰੇ ਇੱਕੋ ਰੰਗ ਦੇ ਲੋਕ
ਵੱਖੋ ਵੱਖੋ ਕੀ ਮੰਗਦੇ ਲੋਕ ?

ਮਿੱਟੀ ਦੀ ਮੂਰਤ ਦੇ ਕੋਲੋਂ,
ਹੱਕ ਮੰਗਦੇ ਕਿਉਂ ਸੰਗਦੇ ਲੋਕ ?

ਡਾਢਾ ਦੇਖ ਕੇ ਕਰਨ ਸਲਾਮਾਂ,
ਮਾੜਾ ਦੇਖ ਕੇ ਖੰਘਦੇ ਲੋਕ

ਜਿਹੜਾ ਹੱਕ ਦੀ 'ਵਾਜ਼ ਲਗਾਵੇ,
ਫੜ ਸੂਲ਼ੀ ਤੇ ਟੰਗਦੇ ਲੋਕ

ਮੰਜ਼ਿਲ ਮੇਰੀ ਮੈਥੋਂ ਪੁਚੱਹੇ,
ਕਿੱਥੇ ਰਹਿ ਗਏ ਸੰਗਦੇ ਲੋਕ ?

'ਵਾਸਫ਼' ਰਹਿੰਦਾ 'ਤਖ਼ਤ ਹਜ਼ਾਰੇ',
ਚੰਗੇ ਲਗਦੇ 'ਝੰਗ' ਦੇ ਲੋਕ