ਸੀਂ ਸੁਹਾਗਾ

ਸੀਂ ਸੁਹਾਗਾ

ਸੋ ਸੱਈਆਂ ਦਾ ਤਾਣਾ ਬਾਣਾ
ਇਕੋ ਫਾਟ ਸੁਹਾਗੇ

ਵੱਟਾਂ, ਢੀਮਾਂ , ਟੋਏ, ਟਿੱਬੇ
ਬਹਨੇ, ਤੋੜੇ, ਕਰੇ ਬਰਬਰ

ਇਕੋ ਫਾਟ ਸੁਹਾਗੇ ਦੀ
ਅਰਸ਼ੀ ਮਹਿਲ ਤੇ ਖਡੀਂ ਪੱਥਰ

ਤਖ਼ਤ, ਤੰਬੂਰੇ, ਮਹੀਆਂ, ਚਾਕਰ
ਜੁਗਤਾਂ, ਬੋਲ ਬੁਲਾਰੇ, ਸ਼ੋਕਰ

ਸਾਰੇ ਕੁੱਬ ਤੇ ਸਾਰੇ ਫਨੀਅਰ
ਕੱਡੇ ਰਗੜੇ ਕਰੇ ਬਰਬਰ

ਇਕੋ ਫਾਟ ਸੁਹਾਗੇ ਦੀ!