ਬੇਹਿੰਮਤੀ ਦੇ ਜਾਲੇ ਸਨ ਤਦਬੀਰਾਂ ਤੇ

ਬੇਹਿੰਮਤੀ ਦੇ ਜਾਲੇ ਸਨ ਤਦਬੀਰਾਂ ਤੇ
ਸੱਪ ਫ਼ਰ ਨੱਚਣ ਲੱਗ ਪਏ ਲਕੀਰਾਂ ਤਯੇ

ਫਿੱਕੇ ਰੰਗ ਹਯਾਤੀ ਨੂੰ ਵੀ ਜਚਦੇ ਨਈਂ
ਲਹੂ ਦੇ ਨਕਸ਼ ਬਣਾ ਦਿੰਦੀ ਤਸਵੀਰਾਂ ਤੇ

ਖ਼ੌਫ਼ ਦੇ ਜੰਗਲ਼ ਦੇ ਵਿਚ ਦੀਵੇ ਬਲਦੇ ਨਾ
ਜੇ ਸ਼ਾਹਾਂ ਦਾ ਚਲਦਾ ਜ਼ੋਰ ਫ਼ਕੀਰਾਂ ਤੇ

ਅਮਲਾਂ ਅਤੇ ਉਹ ਖ਼ੁਸ਼ਬੂਵਾਂ ਮਹਿਕਦੀਆਂ
ਖ਼ਵਾਬਾਂ ਨੂੰ ਨਾ ਗਲੇ ਰਹੂੰ ਤਾਬੀਰਾਂ ਤੇ

ਜ਼ਹਿਰ ਪਿਆਲਾ ਸੱਚ ਲਈ ਅੰਮ੍ਰਿਤ ਹੁੰਦਾ ਏ
ਸਦਾ ਬਹਾਰੇ ਫੁੱਲ ਖੜਨ ਜ਼ੰਜ਼ੀਰਾਂ ਤੇ

ਲਹੂ ਦੇ ਨਾਲ਼ ਹਵਾੜ ਦੀ ਨਕਲੀ ਅੰਦਰ ਦੀ
ਤਾਂ ਦਿਲ ਰਾਜ਼ੀ ਏ ਅੰਦਰ ਦੇ ਚਿਰਾਂ ਤੇ

ਜ਼ਾਹਿਦ ਕੋਈ ਕਿਲ੍ਹਾ ਉਸਾਰੂ ਕਦਰਾਂ ਦਾ
ਮੁਨਕਰ ਲੈ ਲੈ ਆਉਂਦੇ ਨਕੀਰਾਂ ਤਯੇ