ਦਿਨ ਲੰਮੇ ਜੇ ਕਰਨਾਂ ਦੇ ਵੀ ਹੁੰਦੇ ਨੇਂ

ਦਿਨ ਲੰਮੇ ਜੇ ਕਰਨਾਂ ਦੇ ਵੀ ਹੁੰਦੇ ਨੇਂ
ਸਾਹ ਕਿਉਂ ਥੋੜੇ ਬੱਦਲਾਂ ਦੇ ਵੀ ਹੁੰਦੇ ਨੇਂ

ਸਿਫ਼ਤ ਹੋਏ ਪੱਥਰਾਂ ਚੋਂ ਚਸ਼ਮਾ ਫੁੱਟ ਪੈਂਦਾ
ਜੁੱਸੇ ਨਰਮ ਤੇ ਸੱਪਾਂ ਦੇ ਵੀ ਹੁੰਦੇ ਨੇਂ

ਰਾਹ ਵਿਚ ਕੁੱਝ ਤੇ ਔਕੜ ਹੁੰਦੀ ਸਫ਼ਰਾਂ ਦੀ
ਕੁੱਝ ਪੱਥਰ ਤੇ ਲੇਖਾਂ ਦੇ ਵੀ ਹੁੰਦੇ ਨੇਂ

ਆਹਲਣਿਆਂ ਦੀ ਰਾਖੀ ਜੇ ਕਰ ਸਕਨਨ
ਵਿਹੜੇ ਖ਼ਾਲੀ ਰੁੱਖਾਂ ਦੇ ਵੀ ਹੁੰਦੇ ਨੇਂ

ਕਿਉਂ ਪ੍ਰਛਾਂਵਿਆਂ ਵਿਚ ਲੱਭਦੇ ਆਂਂ
ਕੁੱਝ ਪ੍ਰਛਾਂਵੇਂ ਕਬਰਾਂ ਦੇ ਵੀ ਹੁੰਦੇ ਨੇਂ

ਜ਼ਾਹਿਦ ਰੰਗਾਂ ਦੀ ਅਸਲੀਅਤ ਪੁਰਖ ਜ਼ਰਾ
ਰੁੱਤੇ ਮੂੰਹ ਤੇ ਕੰਡਿਆਂ ਦੇ ਵੀ ਹੁੰਦੇ ਨੇਂ