ਇੱਕ ਦਿਨ

ਕਿਹੜੀ ਗੱਲ ਸੀ
ਜਿਸ ਲਈ ਫਿਰਦੇ ਰਹੇ
ਜਿਹਨੂੰ ਮਿਲਣਾ ਸੀ
ਉਹ ਨਾ ਯਾਦ ਰਿਹਾ
ਇੱਕ ਉਦਾਸ ਰੰਗ
ਅੱਖੀਂ ਲਹਿਰ ਦਾ ਰਿਹਾ
ਨਿੱਕੇ ਨਿੱਕੇ ਆਹਰ ਕਰਦਿਆਂਂ
ਸ਼ਾਮਾਂ ਪੇ ਗਈਆਂ