ਇੰਜ ਆ
ਜਿਵੇਂ ਹੰਝੂ ਹੋ ਕੇ ਬਾਲੜੀ ਨੂੰ
ਇੱਕ ਘੁਟ ਸਾਹ

ਇੰਜ ਆ
ਜਿਵੇਂ ਆਵੇ ਸਫ਼ਰ ਵਿਚਚ
ਅਚੀਤੀਂ ਸੱਜਰ ਰਾਹ

ਇੰਜ ਆ
ਜਿਵੇਂ ਬੰਦ ਕਮਰੇ ਗਲ ਮਿਲੀਏ
ਵਿਛੜੀ ਸੱਜਣ ਵਾ

ਇੰਜ ਆ
ਜਿਵੇਂ ਬਦਲੇ ਸ਼ਹਿਰ, ਪਰ ਅੱਖੀਂ ਅੰਦਰ
ਨਾ ਬਦਲੇ ਇਕ ਜਾ